ਜਲੰਧਰ — ਖਾਣਾ ਬਣਾਉਂਦੇ ਸਮੇਂ ਕਈ ਵਾਰ ਚਾਵਲਾਂ ਦਾ ਪਾਣੀ ਜਾਂ ਉਬਲੀਆਂ ਸਬਜ਼ੀਆਂ ਦਾ ਪਾਣੀ ਬਚ ਜਾਂਦਾ ਹੈ। ਜੋ ਕਿ ਅਸੀਂ ਜ਼ਰੂਰਤ ਨਾ ਹੋਣ 'ਤੇ ਸੁੱਟ ਦਿੰਦੇ ਹਾਂ। ਜੋ ਕਿ ਬਹੁਤ ਹੀ ਪੌਸ਼ਟਿਕ ਹੁੰਦਾ ਹੈ। ਆਓ ਜਾਣਦੇ ਹਾਂ ਇਨ੍ਹਾਂ ਨੂੰ ਅਸੀਂ ਕਿਸ ਤਰ੍ਹਾਂ ਇਸਤੇਮਾਲ ਕਰ ਸਕਦੇ ਹਾਂ।
- ਚਾਵਲ ਦੇ ਪਾਣੀ 'ਚ ਨਿੰਬੂ ਪਾ ਕੇ ਵਾਲਾਂ 'ਤੇ ਲਗਾਓ, ਇਸ ਨਾਲ ਵਾਲ ਚਮਕਦਾਰ ਅਤੇ ਮੁਲਾਇਮ ਹੋ ਜਾਣਗੇ।
- ਜੇਕਰ ਕਿਸੇ ਨੂੰ ਦਸਤ ਲੱਗੇ ਹੋਣ ਤਾਂ ਚਾਵਲ ਦੇ ਪਾਣੀ 'ਚ ਸ਼ਹਿਦ ਮਿਲਾ ਕੇ ਦਿਓ, ਇਸ ਨਾਲ ਅਰਾਮ ਮਿਲੇਗਾ।
- ਪਨੀਰ ਦੇ ਬਚੇ ਹੋਏ ਪਾਣੀ ਨਾਲ ਆਟਾ ਗੁੰਨ ਲਓ ਅਤੇ ਇਸ ਆਟੇ ਨਾਲ ਪੂੜੀਆਂ ਬਣਾ ਲਓ। ਪੂੜੀਆਂ ਸਵਾਦੀ ਬਣਨਗੀਆਂ।
- ਜੇਕਰ ਮਿਕਸ ਵੈੱਜ ਕਟਲੇਟ ਬਣਾ ਰਹੇ ਹੋ ਤਾਂ ਸਬਜ਼ੀਆਂ ਉਬਾਲਣ ਦੇ ਬਾਅਦ ਕਾਫੀ ਪਾਣੀ ਬਚ ਜਾਂਦਾ ਹੈ ਉਸਨੂੰ ਸੁੱਟੋ ਨਹੀਂ। ਇਸ ਪਾਣੀ ਨਾਲ ਸੂਪ ਜਾਂ ਦਾਲ ਪਕਾਉਣ ਲਈ ਇਸਤੇਮਾਲ ਕਰ ਸਕਦੇ ਹੋ। ਇਸ ਨਾਲ ਦਾਲ ਸਵਾਦੀ ਬਣੇਗੀ।
ਰਾਈ ਵੀ ਹੈ ਬੜੀ ਹੀ ਫਾਇਦੇਮੰਦ ਚੀਜ਼, ਜਾਣੋ ਕਿਸ ਤਰ੍ਹਾਂ?
NEXT STORY